ਡੀ ਏ ਵੀ ਸਕੂਲ ਫਿਲੌਰ ਵਿਖੇ ਤੀਆਂ ਦੇ ਜਸ਼ਨ
ਬੀਤੇ ਦਿਨ ਡੀ ਆਰ ਵੀ ਡੀ ਏ ਵੀ ਸੈਂਟੇਨਰੀ ਪਬਲਿਕ ਸਕੂਲ, ਫਿਲੌਰ ਵਿੱਚ ਤੀਜ ਦੇ ਮਨਮੋਹਣੇ ਤਿਉਹਾਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਜਸ਼ਨ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੂਰੀ ਖੁਸ਼ੀ ਨਾਲ ਭਾਗ ਲਿਆ। ਤਿਉਹਾਰ ਦੇ ਮੌਕੇ 'ਤੇ ਪੰਜਾਬੀ ਸਭਿਆਚਾਰ ਦੇ ਸਨਮਾਨ ਵਿੱਚ ਭੰਗੜਾ, ਗਿੱਧਾ, ਗੀਤ, ਤੇ ਬੋਲੀਆਂ ਦੀਆਂ ਪੇਸ਼ਕਾਰੀਆਂ ਹੋਈਆਂ।
ਸਟਾਫ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵੇ ਪਹਿਨ ਕੇ, ਤੀਜ ਦੇ ਪ੍ਰਮੁੱਖ ਰੰਗਾਂ ਦੀਆਂ ਝਲਕਾਂ ਪੇਸ਼ ਕੀਤੀਆਂ । ਸਮਾਗਮ ਦੀ ਸ਼ੁਰੂਆਤ ਭੰਗੜੇ ਅਤੇ ਗਿੱਧੇ ਦੀ ਧੁੰਨ ਨਾਲ ਹੋਈ, ਜਿਸ ਵਿੱਚ ਸਾਰੇ ਸਟਾਫ ਮੈਂਬਰਾਂ ਨੇ ਜੋਸ਼ ਨਾਲ ਭਾਗ ਲਿਆ। ਇਸ ਮੌਕੇ 'ਤੇ ਪੰਜਾਬੀ ਲੋਕਗੀਤਾਂ 'ਤੇ ਨੱਚ-ਗਾ ਕੇ ਜਸ਼ਨ ਨੂੰ ਚਾਰ ਚੰਦ ਲਗਾ ਦਿੱਤੇ।
ਇਸਦੇ ਨਾਲ ਹੀ ਬੋਲੀਆਂ ਦੀ ਇੱਕ ਖ਼ਾਸ ਪ੍ਰਸਤੁਤੀ ਵੀ ਪੇਸ਼ ਕੀਤੀ ਗਈ, ਜਿਸ 'ਚ ਅਧਿਆਪਕਾਂ ਨੇ ਆਪਣੀਆਂ ਲੋਕ-ਸਭਿਆਚਾਰਕ ਪ੍ਰਤਿਭਾਵਾਂ ਨੂੰ ਦਰਸਾਇਆ। ਇਸ ਸਮਾਗਮ ਦਾ ਮੁੱਖ ਅਕਰਸ਼ਣ 'ਤੀਆਂ ਦਾ ਸੰਧਾਰਾ ' ਕੋਰੀਓਗ੍ਰਾਫੀ ਸੀ। ਸਾਰਿਆਂ ਨੇ ਆਪਣੀ ਕਲਾ ਅਤੇ ਲੋਕ ਗੀਤਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਬਹੁਤ ਖੂਭਸੂਰਤ ਲੋਕ -ਨਾਚ , ਟੱਪੇ ,ਢੋਲਾ ,ਮਾਹੀਆ ਅਤੇ ਸੰਮੀ ,ਲੁੱਡੀ ਅਤੇ ਗਿੱਧਾ ਪੇਸ਼ ਕਰਕੇ ਸਾਰੇ ਸਕੂਲ ਦਾ ਬੱਚਾ -ਬੱਚਾ ਨੱਚਣ ਲਾ ਦਿੱਤਾ ।ਪ੍ਰੋਗਰਾਮ ਨੂੰ ਚਾਰ ਚੰਨ ਲਾਉਂਦੇ ਹੋਏ ਵਿਦਿਆਰਥਣਾਂ ਨੇ ਸਭਿਆਚਾਰਕ ਪੰਜਾਬੀ ਮਾਡਲਿੰਗ ਦੀ ਖੂਭਸੂਰਤ ਪੇਸ਼ਕਾਰੀ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਰੀਨਾ ਤਾਂਗੜੀ ਜੀ (ਉੱਘੇ ਸਮਾਜ ਸੇਵਕ ,ਯੋਗ ਗੁਰੂ ਤੇ ਟਰੇਨਰ )ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਸਾਥ ਨਿਭਾਉਣ ਲਈ ਸ਼੍ਰੀਮਤੀ ਮੋੰਗਾ (ਪਿ੍ੰਸੀਪਲ ਮੋਂਗਾ ਪਲੇਅ ਵੇਅ ਸਕੂਲ ) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਇਸ ਪ੍ਰੋਗਰਾਮ ਦੇ ਸਮੇਂ ਪ੍ਰਿੰਸੀਪਲ ਸਾਹਿਬ ਡਾ:ਯੋਗੇਸ਼ ਗੰਭੀਰ ਜੀ ਜੀ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਤੀਜ ਦੇ ਮਹੱਤਵ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜੇਹੇ ਸਮਾਗਮਾਂ ਨਾਲ ਸਾਡੇ ਲੋਕ-ਸੱਭਿਆਚਾਰ ਦੀ ਪਹਿਚਾਨ ਕਾਇਮ ਰਹਿੰਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਇਹ ਸਭਿਆਚਾਰਕ ਧਰੋਹਰ ਸਾਂਭਣ ਦਾ ਮੌਕਾ ਮਿਲਦਾ ਹੈ।
ਅੰਤ ਵਿੱਚ, ਸਾਰੇ ਸਟਾਫ ਮੈਂਬਰਾਂ ਨੇ ਤੀਜ ਦੇ ਮਿੱਠੇ ਪਕਵਾਨਾਂ ਖੀਰ -ਪੂੜਿਆਂ ਦਾ ਖੂਭ ਅਨੰਦ ਮਾਣਿਆ