Event Detail  
Baisakhi Celebration
Event Start Date : 12/04/2024 Event End Date 12/04/2024

ਡੀ ਆਰ ਵੀ ਡੀ ਏ ਵੀ ਸਕੂਲ ਫਿਲੌਰ ਵਿੱਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਫਿਲੌਰ (12 ਅਪ੍ਰੈਲ) ਡੀ ਆਰ ਵੀ ਡੀ ਏ ਵੀ ਸ਼ਤਾਬਦੀ ਪਬਲਿਕ ਸਕੂਲ ਫਿਲੌਰ ਵਿਖੇ ਵਿਸਾਖੀ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਗਈ। ਵਿਦਿਆਰਥੀਆਂ ਨੂੰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਲਈ ਖੇਤੀਬਾੜੀ ਨਾਲ ਸਬੰਧਤ ,ਇਤਿਹਾਸਕ ਅਤੇ ਧਾਰਮਿਕ ਸਾਂਝੀਵਾਲਤਾ ਦਾ ਤਿਉਹਾਰ ਮਨਾਇਆ ਗਿਆ। ਇਸ ਨਾਲ ਸਬੰਧਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ।ਨੰਨੇ -ਮੁੰਨੇ ਬੱਚਿਆਂ ਦੀ ਕੋਰੀਉਗ੍ਰਾਫੀ ਨੇ ਢੋਲ ਦੀਆਂ ਧੁਨਾਂ ਨੇ ਵਾਤਾਵਰਨ ਵਿਚ ਰੌਣਕ ਲਿਆ ਦਿੱਤੀ। ਨਿੱਕੇ-ਨਿੱਕੇ ਬੱਚੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਸਨ। ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ ਗਾਏ ਅਤੇ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਹੋਏ ਸ਼ਾਨਦਾਰ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ, ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦੀ ਮਿਹਨਤ ਅਤੇ ਹਰ ਇੱਕ ਲਈ ਉਗਾਏ ਭੋਜਨ 'ਤੇ ਚਾਨਣਾ ਪਾਇਆ ਅਤੇ ਦੇਸ਼ ਦੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਇਲਾਵਾ ਹਰ ਸਾਲ ਦੀ ਰੀਤ ਨੂੰ ਅੱਗੇ ਤੋਰਦੇ ਹੋਏ ਅਕਾਦਮਿਕ ਸੈਸ਼ਨ 2023 -2024 ਦੇ ਵਿਦਿਆ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਵਾਲੇ ਜੂਨੀਅਰ ਵਿੰਗ ਦੇ ਤੀਜੀ ,ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।
ਇਸ ਮੌਕੇ ਪਿ੍ੰਸੀਪਲ ਡਾ: ਯੋਗੇਸ਼ ਗੰਭੀਰ ਜੀ ਨੇ ਕਿਹਾ ਕਿ ਸਕੂਲ ਵੀ ਅਜਿਹੇ ਚੰਗੇ ਕਰਮਾਂ ਦੇ ਖੇਤ ਹੁੰਦੇ ਹਨ ਜਿੱਥੇ ਦੇਸ਼ ਦੇ ਭਵਿੱਖ ਦੇ ਬੂਟਿਆਂ ਨੂੰ ਜਾਣਕਾਰੀ, ਆਤਮਵਿਸ਼ਵਾਸ ਪ੍ਰਦਾਨ ਕਰਕੇ ਸਿੰਜਿਆ ਜਾਂਦਾ ਹੈ ਅਤੇ ਮਹਾਂ ਪੁਰਖਾਂ ਦੇ ਦਰਸਾਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ।ਇੱਥੋਂ ਹੀ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਖੁਸ਼ਕਿਸਮਤ ਭਾਰਤੀ ਹਾਂ ਕਿ ਅਸੀਂ ਇਹ ਸਾਰੇ ਤਿਉਹਾਰ ਆਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਮਨਾ ਰਹੇ ਹਾਂ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲਗਨ ਦੀ ਪ੍ਰਸੰਸਾ ਕਰਦਿਆਂ ਇਸ ਸਮਾਗਮ ਨੂੰ ਸੰਭਵ ਬਣਾਉਣ ਲਈ ਸਾਰਿਆਂ ਨੂੰ ਵਧਾਈ ਦਿੱਤੀ।
 
 
 
 
 
 
 
 
 
 
All rea
111
 
 

 

 
 
Contact Us ↓
 

DRV DAV Centenary Public School
Phillaur Distt. Jalandhar, Punjab-144410.
Ph. No. : 01826-222498, 223498
E-Mail : drvdavcps_phillaur@yahoo.com
Website : drvdavphillaur.com

 


Like Us on:
     
Location Map ↓